HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ, ਡਾ. ਬਲਜੀਤ ਕੌਰ ਵੱਲੋਂ ਸੋਸਵਾ ਦੀ ਅਗਵਾਈ ਵਾਲੀਆਂ ਐਨਜੀਓ ਦੀਆਂ ਪਹਿਲਕਦਮੀਆਂ ਦੀ ਸਮੀਖਿਆ

 


ਚੰਡੀਗੜ੍ਹ, 21 ਨਵੰਬਰ: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੈਗਸੀਪਾ ਵਿਖੇ ਸਟੇਟ ਆਰਗੇਨਾਈਜ਼ੇਸ਼ਨ ਫਾਰ ਸੋਸ਼ਲ ਸਰਵਿਸ ਐਂਡ ਵਲੰਟਰੀ ਐਕਸ਼ਨ (ਸੋਸਵਾ) ਦੀ ਅਗਵਾਈ ਵਾਲੇ ਐਨ.ਓ.ਜੀਜ਼ (ਗੈਰ-ਸਰਕਾਰੀ ਸੰਗਠਨਾਂ) ਦੀ ਸਮੀਖਿਆ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਕੈਬਨਿਟ ਮੰਤਰੀ ਨੇ ਰਾਜ ਭਰ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਪ੍ਰਜਨਨ ਬਾਲ ਸਿਹਤ ਪ੍ਰੋਜੈਕਟਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸੋਸਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਲ 2002 ਤੋਂ ਸੋਸਵਾ, ਜੋ  ਪੰਜਾਬ ਸਰਕਾਰ ਦੁਆਰਾ ਇੱਕ ਮਦਰ ਐਨ.ਓ.ਜੀ. ਵਜੋਂ ਮਨੋਨੀਤ ਹੈ, ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਕਮਜ਼ੋਰ ਵਿਦਿਆਰਥੀਆਂ ਲਈ ਰੈਮੇਡੀਅਲ ਕੋਚਿੰਗ, ਚੰਡੀਗੜ੍ਹ ਵਿੱਚ ਆਈ.ਡੀ.ਯੂ. ਪ੍ਰੋਜੈਕਟ ਅਤੇ ਫਗਵਾੜਾ ਵਿੱਚ ਐਫ.ਐਸ.ਡਬਲਯੂ. ਤੇ ਆਈ.ਡੀ.ਯੂ. ਪ੍ਰੋਜੈਕਟਾਂ ਵਰਗੀਆਂ ਪਹਿਲਕਦਮੀਆਂ ਨੂੰ ਸਫਲਤਾਪੂਰਵਕ ਲਾਗੂ ਕਰ ਰਹੀ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਸੋਸਵਾ ਦੇ ਪ੍ਰਮੁੱਖ ਪ੍ਰੋਗਰਾਮ ਵਜੋਂ ਉਭਰਿਆ ਹੈ, ਜਿਸ ਵਿੱਚ ਗਰੀਬ ਅਤੇ ਲੋੜਵੰਦ ਔਰਤਾਂ ਨੂੰ ਚਮੜੀ ਅਤੇ ਵਾਲਾਂ ਦੀ ਦੇਖਭਾਲ, ਕਟਿੰਗ ਅਤੇ ਟੇਲਰਿੰਗ ਅਤੇ ਕੰਪਿਊਟਰ ਐਪਲੀਕੇਸ਼ਨਾਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਭਰ ਵਿੱਚ ਹਰ ਸਾਲ ਲਗਭਗ 3000 ਤੋਂ 4000 ਔਰਤਾਂ 65 ਗੈਰ-ਸਰਕਾਰੀ ਸੰਗਠਨਾਂ ਰਾਹੀਂ ਲਾਗੂ ਕੀਤੇ ਗਏ 98 ਪ੍ਰੋਜੈਕਟਾਂ ਅਧੀਨ ਸਿਖਲਾਈ ਪ੍ਰਾਪਤ ਕਰਦੀਆਂ ਹਨ।

ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਭਰ ਵਿੱਚ ਔਰਤਾਂ ਨੂੰ ਹੁਨਰ ਸਿਖਲਾਈ ਅਤੇ ਟਿਕਾਊ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਕੇ ਸਸ਼ਕਤੀਕਰਨ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਉਸ ਗੈਰ ਸਰਕਾਰੀ ਸੰਗਠਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਜੋ ਗਰੀਬ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ 

ਉਹਨਾਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀਆਂ ਔਰਤਾਂ ਲਈ ਲਾਹੇਵੰਦ ਹਨ, ਜਿਸ ਨਾਲ ਉਹ ਰੋਜ਼ਗਾਰ ਪ੍ਰਾਪਤ ਕਰ ਸਕਦੀਆਂ ਹਨ ਜਾਂ ਘਰਾਂ ਤੋਂ ਹੀ ਉੱਦਮ ਸ਼ੁਰੂ ਕਰ ਸਕਦੀਆਂ ਹਨ। ਸੋਸਵਾ ਦੇ ਫੀਡਬੈਕ ਅਨੁਸਾਰ, ਸਿਖਲਾਈ ਪ੍ਰਾਪਤ ਇਹ ਔਰਤਾਂ ਹੁਣ ਆਪਣੇ ਹੁਨਰ ਪੱਧਰ ਅਤੇ ਕੰਮ ਦੇ ਆਧਾਰ 'ਤੇ ਪ੍ਰਤੀ ਮਹੀਨਾ 15,000 ਤੋਂ 25,000 ਰੁਪਏ ਕਮਾ ਰਹੀਆਂ ਹਨ।

ਉਹਨਾਂ ਸ਼ਲਾਘਾ ਕੀਤੀ ਕਿ ਅਨੇਕਾਂ ਔਰਤਾਂ ਆਪਣੀਆਂ ਛੋਟੀਆਂ ਇਕਾਈਆਂ ਸ਼ੁਰੂ ਕਰਕੇ ਸਵੈ-ਨਿਰਭਰ ਬਣੀਆਂ ਹਨ, ਜਿਨ੍ਹਾਂ ਵਿੱਚ ਟੇਲਰਿੰਗ, ਬੁਟੀਕ ਅਤੇ ਬਿਊਟੀ ਪਾਰਲਰ ਦੀਆਂ ਦੁਕਾਨਾਂ ਸ਼ਾਮਲ ਹਨ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਹਨਾਂ ਔਰਤਾਂ ਨੂੰ ਯੋਗਤਾ ਪ੍ਰਾਪਤ ਇੰਸਟ੍ਰਕਟਰਾਂ ਦੀ ਨਿਗਰਾਨੀ ਹੇਠ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਹੁਨਰ ਮੁਹਾਰਤ ਨੂੰ ਯਕੀਨੀ ਬਣਾਉਣ ਲਈ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ।

ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਸੀਨੀਅਰ ਸੇਵਾਮੁਕਤ ਸਰਕਾਰੀ, ਫੌਜ, ਬੈਂਕਿੰਗ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ ਜੋ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਲਾਗੂ ਕਰਨ ਵਿੱਚ ਸੁਧਾਰ ਵਾਸਤੇ ਮਾਰਗਦਰਸ਼ਨ ਕਰਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਸਵਾ ਚੇਅਰਮੈਨ-ਕਮ-ਕਾਰਜਕਾਰੀ ਡਾਇਰੈਕਟਰ ਸ੍ਰੀ ਏ.ਕੇ. ਕੁੰਦਰਾ, ਆਈਏਐਸ (ਸੇਵਾਮੁਕਤ); ਮੈਂਬਰ/ਡਾਇਰੈਕਟਰ ਸ੍ਰੀ ਬੀ.ਬੀ. ਮਹਾਜਨ, ਆਈਏਐਸ (ਸੇਵਾਮੁਕਤ); ਸ੍ਰੀ ਕੇਸ਼ਵ ਚੰਦਰ; ਬ੍ਰਿਗੇਡੀਅਰ (ਸੇਵਾਮੁਕਤ) ਡਾ. ਜੀ.ਐਲ. ਗੋਇਲ; ਡਾ. ਬੀ.ਸੀ. ਗੁਪਤਾ; ਡਾ. ਡੀ.ਕੇ. ਵਰਮਾ; ਸ੍ਰੀਮਤੀ ਮਹੂਆ ਪਾਲ, ਡਿਪਟੀ ਸੀਏਜੀ (ਸੇਵਾਮੁਕਤ); ਕਰਨਲ ਆਰ.ਕੇ. ਭਾਰਦਵਾਜ (ਸੇਵਾਮੁਕਤ); ਡਾ. ਰੀਨਾ ਸਿੰਘ (ਸੇਵਾਮੁਕਤ); ਵਧੀਕ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਮਾਨ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਸਨ।

ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ  ਡਾ. ਬਲਜੀਤ ਕੌਰ ਨੇ ਸੋਸਵਾ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਇਹ ਸੰਸਥਾ ਆਗਾਮੀ ਸਾਲਾਂ ਵਿੱਚ ਹੁਨਰ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਰਹੇਗੀ, ਜੋ ਕਿ ਮੌਜੂਦਾ ਸਮੇਂ ਦੀ ਲੋੜ ਹੈ।


 
Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies