ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਇੱਕ ਵਾਰ ਫਿਰ ਬਿਸ਼ਨੋਈ ਗੈਂਗ ਨੂੰ ਚੁਣੌਤੀ ਦਿੱਤੀ ਹੈ। ਉਸ ਦਾ ਕਹਿਣਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਸੁਰੱਖਿਆ ਲੈਣ ਲਈ ਉਸ ਦਾ ਨਾਮ ਇਸਤੇਮਲ ਕਰ ਰਿਹਾ ਹੈ। ਦੋਵੇਂ ਮੈਨੂੰ ਦੱਸਣ ਕਿ ਜੇਕਰ ਉਹ ਬੁਲੇਟ ਪਰੂਫ ਜੈਕਟ ਤੇ ਗੱਡੀ ‘ਚ ਆਉਣਗੇ ਤਾਂ ਕਿ ਬੱਚ ਜਾਣਗੇ। ਭੱਟੀ ਨੇ ਕਿਹਾ ਕਿ ਟਾਈਮ ਆਉਣ ਤੇ ਦੱਸਾਂਗੇ ਕਿ ਭੱਟੀ ਕੀ ਕਰ ਸਕਦਾ ਹੈ। ਸ਼ਹਿਜ਼ਾਦ ਭੱਟੀ ਨੇ ਵੀਡੀਓ ਜਾਰੀ ਕਰਦੇ ਹੋਏ ਧਮਕੀ ਦਿੱਤੀ ਹੈ। ਸ਼ਹਿਜ਼ਾਦ ਭੱਟੀ ਦਾ ਕਹਿਣਾ ਹੈ ਕਿ ਅਨਮੋਲ ਨੇ ਕੋਰਟ ‘ਚ ਪਟੀਸ਼ਨ ਪਾਈ ਹੈ ਤੇ ਉਸ ‘ਚ ਦਲੀਲ ਦਿੱਤੀ ਹੈ ਕਿ ਸਾਨੂੰ ਸ਼ਹਿਜ਼ਾਦ ਭੱਟੀ ਤੋਂ ਖ਼ਤਰਾ ਹੈ। ਭੱਟੀ ਨੇ ਕਿਹਾ ਹੈ ਕਿ ਅਨਮੋਲ ਨੇ ਬੁਲੇਟ ਪੂਰਫ ਗੱਡੀ ਤੇ ਜੈਕੇਟ ਦੀ ਮੰਗ ਕੀਤੀ ਹੈ ਕਿ ਇਸ ਨਾਲ ਤੁਸੀਂ ਬੱਚ ਜਾਵੋਗੇ।
ਭੱਟੀ ਨੇ ਅੱਗੇ ਕਿਹਾ ਹੈ ਕਿ ਰੱਬ ਖੈਰ ਕਰਕੇ ਤੇ ਟਾਈਮ ਦੇਵੇ। ਅਨਮੋਲ ਨੂੰ ਪਤਾ ਲੱਗ ਜਾਵੇਗਾ ਤੇ ਉਸ ਦੇ ਭਰਾ ਲਾਰੈਂਸ ਨੂੰ ਪਤਾ ਲੱਗ ਜਾਵੇਗਾ। ਹੁਣ ਤੁਹਾਡੀ ਗੈਂਗ ਕਿੱਥੇ ਗਈ ਹੈ। ਹੁਣ ਖੁੱਡਾਂ ‘ਚੋਂ ਬਾਹਰ ਨਿਕਲੋ। ਤੁਹਾਨੂੰ ਮੈਂ ਕਿਹਾ ਸੀ ਕਿ ਇੱਧਰ ਨਾ ਛੇੜੋ। ਮੈਨੂੰ ਗੱਲ ਦੱਸ ਲਾਰੈਂਸ ਬਿਸ਼ਨੋਈ ਤੋਂ ਆਪਣੇ ਦੇਸ਼ ਦਾ ਕਿੰਨਾ ਕੁ ਸਕਾ ਹੈ। ਤੂੰ ਏਜੰਸੀਆਂ ਨੇ ਕੀ ਕੁੱਝ ਦਿੱਤਾ। ਇਸ ਲਈ ਦਿੱਤਾ ਕਿ ਮੇਰਾ ਭਰਾ ਬੱਚ ਜਾਵੇ। ਪਾਕਸਤਾਨੀ ਡਾਨ ਨੇ ਅੱਗੇ ਕਿਹਾ ਕਿ ਏਜੰਸੀਆਂ ਨੇ ਤੇਰੇ ਮੂੰਹ ‘ਤੇ ਛਿੱਤਰ ਮਾਰਿਆ। ਤੇਰੇ ਕੋਲ ਕੰਮ ਲੈ ਲਿਆ ਤੇ ਬਾਅਦ ‘ਚ ਸੁੱਟ ਦਿੱਤਾ। ਹੁਣ ਤੁਸੀਂ ਮੇਰੇ ਨਾਮ ‘ਤੇ ਸੁਰੱਖਿਆ ਮੰਗ ਰਹੇ ਹੋ। ਤੁਹਾਨੂੰ ਪਤਾ ਹੈ ਕਿ ਸ਼ਹਿਜ਼ਾਦ ਭੱਟੀ ਕੀ ਕਰ ਸਕਦਾ ਹੈ। ਲੈ ਲਓ ਜਿੰਨੀ ਸਿਕਓਰਿਟੀ ਲੈਣੀ ਹੈ। ਤੁਸੀਂ ਕਿੰਨੀਆਂ ਮਾਵਾਂ ਦੇ ਪੁੱਤ ਮਰਵਾਏ। ਬਹੁਤ ਜਲਦੀ ਪਤਾ ਲੱਗ ਜਾਵੇਗਾ ਕਿ ਮੈਂ ਕੀ ਕਰ ਸਕਦਾ ਹਾਂ। ਦੱਸ ਦੇਈਏ ਕਿ 19 ਨਵੰਬਰ, 2025 ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਤੇ ਅੰਤਰਰਾਸ਼ਟਰੀ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ। ਅਮਰੀਕਾ ਨੇ ਅਨਮੋਲ ਨੂੰ ਡਿਪੋਰਟ ਕਰ ਦਿੱਤਾ ਸੀ। ਅਨਮੋਲ ਤੇ ਬਾਬਾ ਸਿੱਦੀਕੀ ਦੇ ਨਾਲ-ਨਾਲ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ। ਅਨਮੋਲ ਨੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਵੀ ਧਮਕੀ ਦਿੱਤੀ ਸੀ।

