HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਲੁਧਿਆਣਾ ‘ਚ ਜਬਰੀ ਵਸੂਲੀ ਮਾਮਲਾ: ਦੋ ਪੱਤਰਕਾਰਾਂ ਸਮੇਤ ਕਥਿਤ ਸਮਾਜ ਸੇਵੀ ਖ਼ਿਲਾਫ਼ ਮਾਮਲਾ ਦਰਜ, ਦੋ ਗ੍ਰਿਫ਼ਤਾਰ

 

IMG

ਲੁਧਿਆਣਾ ਪੁਲਿਸ ਨੇ ਥਾਣਾ ਸੁਧਾਰ ਵਿੱਚ ਜਬਰੀ ਵਸੂਲੀ ਦੇ ਦੋਸ਼ਾਂ ਹੇਠ ਦੋ ਪੱਤਰਕਾਰਾਂ ਅਤੇ ਇੱਕ ਕਥਿਤ ਸਮਾਜ ਸੇਵੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

 ਪੁਲਿਸ ਨੇ ਪੱਤਰਕਾਰ ਜਗਪਾਲ ਸਿੰਘ ਸਿਵੀਆ  ਅਤੇ ਕਥਿਤ ਸਮਾਜ ਸੇਵੀ ਅਮਰਜੀਤ ਸਿੰਘ ਉਰਫ਼ ਦੀਪੂ ਅਕਾਲਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੂਜਾ ਪੱਤਰਕਾਰ ਅਤੇ ਪੰਚ ਅਮਰਜੀਤ ਸਿੰਘ ਸੋਨੂ ਪੁਲਿਸ ਰੇਡ ਦੌਰਾਨ ਭੱਜਣ ਦੀ ਕੋਸ਼ਿਸ਼ ਵਿੱਚ ਜ਼ਖ਼ਮੀ ਹੋ ਗਿਆ, ਜਿਸ ਦਾ ਇਸ ਵੇਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


ਸ਼ਿਕਾਇਤ ਮੁਤਾਬਕ ਦੋਸ਼ੀਆਂ ਨੇ ਇਕ ਦੁਕਾਨਦਾਰ ਨੂੰ ਇੱਕ ਔਰਤ ਦੇ ਜ਼ਰੀਏ ਛੇੜਛਾੜ ਦੇ ਦੋਸ਼ ਲਗਾ ਕੇ 5 ਤੋਂ 7 ਲੱਖ ਰੁਪਏ 'ਚ ਸਮਝੌਤੇ ਲਈ ਦਬਾਅ ਬਣਾਇਆ। ਪੈਸੇ ਨਾ ਦੇਣ ਦੀ ਸੂਰਤ ਵਿੱਚ ਦੋਸ਼ੀਆਂ ਵੱਲੋਂ ਬਲਾਤਕਾਰ ਦਾ ਕੇਸ ਦਰਜ ਕਰਵਾਉਣ ਅਤੇ ਸੋਸ਼ਲ ਮੀਡੀਆ ‘ਤੇ ਬਦਨਾਮ ਕਰਨ ਦੀ ਧਮਕੀ ਦਿੱਤੀ ਗਈ।


ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਅਤੇ ਸ਼ਿਕਾਇਤਕਰਤਾ ਵਿਚਾਲੇ ਹੋਈ ਗੱਲਬਾਤ ਦੀ ਰਿਕਾਰਡਿੰਗ, ਫੋਨ ਲੋਕੇਸ਼ਨ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਇੱਕ ਬਾਹਰੀ ਰਾਜ ਦੀ ਔਰਤ ਸਮੇਤ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

ਜ਼ਿਕਰਯੋਗ ਹੈ ਪੱਤਰਕਾਰ ਸਿਵੀਆਂ ਕੁੱਝਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਇੱਕ ਪ੍ਰਮੁੱਖ ਪੰਜਾਬੀ ਅਖ਼ਬਾਰ ਲਈ ਨਿਯੁਕਤ ਹੋਇਆ ਸੀ I

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies