HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਰੂਹਾਨੀ ਰੰਗ 'ਚ ਰੰਗੀ ਅਦਾਕਾਰਾ ਪਲਕ ਤਿਵਾੜੀ: ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ; ਪਰਿਕਰਮਾ 'ਚ ਬੈਠ ਸੁਣਿਆ ਇਲਾਹੀ ਕੀਰਤਨ

 

IMG

ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਪੁੱਤਰੀ ਅਤੇ ਬਾਲੀਵੁੱਡ ਅਦਾਕਾਰਾ ਪਲਕ ਤਿਵਾੜੀ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਈ। ਪਲਕ ਤਿਵਾੜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਇੱਥੋਂ ਦੇ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਿਆ। ਇਸ ਦੌਰਾਨ ਅਦਾਕਾਰਾ ਬਿਲਕੁਲ ਸਾਧਾਰਨ ਸ਼ਰਧਾਲੂ ਵਜੋਂ ਨਜ਼ਰ ਆਈ ਅਤੇ ਉਨ੍ਹਾਂ ਨੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਰਸਮੀ ਗੱਲਬਾਤ ਨਹੀਂ ਕੀਤੀ।


ਦਰਬਾਰ ਸਾਹਿਬ ਪਹੁੰਚੀ ਪਲਕ ਤਿਵਾੜੀ ਨੇ ਗੁਲਾਬੀ ਅਤੇ ਹਰੇ ਰੰਗ ਦੀ ਕਢਾਈ ਵਾਲਾ ਨੀਲੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਸੀ। ਮਰਿਆਦਾ ਅਨੁਸਾਰ ਸਿਰ 'ਤੇ ਸਕਾਰਫ਼ ਸਜਾਈ ਪਲਕ ਨੇ ਪਰਿਕਰਮਾ ਦੌਰਾਨ ਲਗਭਗ ਅੱਧਾ ਘੰਟਾ ਬੈਠ ਕੇ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਹੱਥ ਜੋੜ ਕੇ ਸ਼ਰਧਾ ਵਿੱਚ ਲੀਨ ਦਿਖਾਈ ਦੇ ਰਹੀ ਹੈ।




ਅਦਾਕਾਰਾ ਨੇ ਆਪਣੀ ਇਸ ਯਾਤਰਾ ਨੂੰ ਬੇਹੱਦ ਖ਼ਾਸ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ। ਉਨ੍ਹਾਂ ਮੁਤਾਬਕ, ਇੱਥੇ ਪਹੁੰਚ ਕੇ ਉਨ੍ਹਾਂ ਨੂੰ ਜਿਸ ਸ਼ਾਂਤੀ ਅਤੇ ਸਕੂਨ ਦਾ ਅਨੁਭਵ ਹੋਇਆ, ਉਹ ਬਿਲਕੁਲ ਉਸੇ ਤਰ੍ਹਾਂ ਦਾ ਸੀ ਜਿਸ ਦੀ ਉਨ੍ਹਾਂ ਨੇ ਕਲਪਨਾ ਕੀਤੀ ਸੀ। ਪਲਕ ਨੇ ਪਰਿਕਰਮਾ ਵਿੱਚ ਬੈਠ ਕੇ ਗੁਰਬਾਣੀ ਸੁਣਨ ਦੇ ਪਲਾਂ ਨੂੰ ਆਪਣੇ ਜੀਵਨ ਦੇ ਯਾਦਗਾਰ ਪਲ ਦੱਸਿਆ।


ਜ਼ਿਕਰਯੋਗ ਹੈ ਕਿ ਪਲਕ ਤਿਵਾੜੀ ਨੇ ਸਾਲ 2023 ਵਿੱਚ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਫਿਲਮ ਵਿੱਚ ਜੱਸੀ ਗਿੱਲ ਅਤੇ ਸ਼ਹਿਨਾਜ਼ ਗਿੱਲ ਵਰਗੇ ਕਲਾਕਾਰਾਂ ਨਾਲ ਕੰਮ ਕਰਕੇ ਉਨ੍ਹਾਂ ਨੇ ਕਾਫ਼ੀ ਚਰਚਾ ਬਟੋਰੀ ਸੀ। ਫਿਲਹਾਲ ਅਦਾਕਾਰਾ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਅਧਿਆਤਮਿਕ ਯਾਤਰਾਵਾਂ ਦਾ ਆਨੰਦ ਮਾਣ ਰਹੀ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies