HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

5 ਮਹੀਨਿਆਂ ਤੋਂ RC ਲਈ ਭਟਕ ਰਹੇ ਗਾਹਕ ਦਾ ਅਨੋਖਾ ਵਿਰੋਧ ਪ੍ਰਦਰਸ਼ਨ

 

5 ਮਹੀਨਿਆਂ ਤੋਂ RC ਲਈ ਭਟਕ ਰਹੇ ਗਾਹਕ ਦਾ ਅਨੋਖਾ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ, 23 ਅਗਸਤ 2026 (ਵਿਸ਼ਵ ਵਾਰਤਾ)– ਗੱਡੀ ਖਰੀਦਣ ਦੇ ਲਗਭਗ ਪੰਜ ਮਹੀਨੇ ਬਾਅਦ ਵੀ ਰਜਿਸਟ੍ਰੇਸ਼ਨ ਨਾ ਹੋਣ ਤੋਂ ਪਰੇਸ਼ਾਨ ਇੱਕ ਗਾਹਕ ਨੇ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਮੋਗਾ ਵਿੱਚ ਸ਼ਨੀਵਾਰ ਨੂੰ 31 ਲੱਖ ਰੁਪਏ ਤੋਂ ਵੱਧ ਕੀਮਤ ਦੀ ਨਵੀਂ ਇਨੋਵਾ ਕਾਰ ਸੜਕ ‘ਤੇ ਬਲਦ ਨਾਲ ਖਿੱਚਦੀ ਨਜ਼ਰ ਆਈ। ਕਾਰ ਮਾਲਕ ਦਵਿੰਦਰਪਾਲ ਸਿੰਘ ਨੇ ਆਪਣੀ ਗੱਡੀ ‘ਤੇ ਚਾਰਾ ਲੱਦਿਆ ਅਤੇ ਬਲਦ ਦੇ ਸਹਾਰੇ ਉਸ ਨੂੰ ਆਈਜੀਐੱਮ ਟੋਇਓਟਾ ਸ਼ੋਰੂਮ ਦੇ ਸਾਹਮਣੇ ਤੋਂ ਜੀਟੀ ਰੋਡ ਹੁੰਦੇ ਹੋਏ ਸ਼ਹਿਰ ਤੱਕ ਲੈ ਗਏ।

ਦਵਿੰਦਰਪਾਲ ਦਾ ਕਹਿਣਾ ਹੈ ਕਿ 5 ਮਹੀਨੇ ਪਹਿਲਾਂ ਗੱਡੀ ਖਰੀਦਣ ਦੇ ਬਾਵਜੂਦ ਹੁਣ ਤੱਕ RC ਨਹੀਂ ਬਣੀ ਹੈ। ਕਈ ਵਾਰ ਕੰਪਨੀ ਅਤੇ ਏਜੰਸੀ ਨਾਲ ਸੰਪਰਕ ਕਰਨ ਤੋਂ ਬਾਅਦ ਵੀ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਨੇ ਇਸੇ ਤਰ੍ਹਾਂ ਵਿਰੋਧ ਜਤਾਇਆ।

ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ ਕਰਨ ਤੋਂ ਬਾਅਦ ਕਾਰ ਏਜੰਸੀ ਨੇ 50 ਹਜ਼ਾਰ ਰੁਪਏ ਇਹ ਕਹਿ ਕੇ ਹੋਰ ਲੈ ਲਏ ਕਿ ਕਾਰ ਦੀ ਕੀਮਤ ਵਧ ਗਈ ਹੈ ਅਤੇ ਰਜਿਸਟ੍ਰੇਸ਼ਨ ਚਾਰਜ ਹੁਣ ਜ਼ਿਆਦਾ ਲੱਗੇਗਾ। ਇਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਤਾਂ ਉਨ੍ਹਾਂ ਨੇ ਕੰਪਨੀ ਨੂੰ ਫੋਨ ਕੀਤਾ, ਜਿੱਥੋਂ ਜਵਾਬ ਮਿਲਿਆ ਕਿ ਜੇਕਰ ਜਲਦੀ ਹੈ ਤਾਂ ਉਦੋਂ ਤੱਕ ਇਸ ‘ਤੇ ਚਾਰਾ ਢੋਣਾ ਸ਼ੁਰੂ ਕਰ ਦਿਓ।

ਦਵਿੰਦਰਪਾਲ ਸਿੰਘ ਦੇ ਮੁਤਾਬਕ, ਉਨ੍ਹਾਂ ਨੇ ਲਗਭਗ ਪੰਜ ਮਹੀਨੇ ਪਹਿਲਾਂ ₹31 ਲੱਖ 30 ਹਜ਼ਾਰ ਵਿੱਚ ਇਨੋਵਾ ਹਾਈਕ੍ਰਾਸ ਜੈੱਡ ਐਕਸ ਬੁੱਕ ਕਰਵਾਈ ਸੀ। ਗੱਡੀ ਮਿਲਣ ਦੇ 5 ਮਹੀਨੇ ਬਾਅਦ ਵੀ ਉਸ ਦੀ ਆਰ.ਸੀ. ਨਹੀਂ ਮਿਲੀ। ਉਨ੍ਹਾਂ ਨੇ ਇਸ ਦੇ ਲਈ ਏਜੰਸੀ ਦੇ ਕਈ ਚੱਕਰ ਕੱਟੇ। ਦਵਿੰਦਰਪਾਲ ਦਾ ਦੋਸ਼ ਹੈ ਕਿ ਜਦੋਂ ਏਜੰਸੀ ਨਾਲ ਗੱਲ ਕੀਤੀ ਗਈ ਤਾਂ ਉਹ ਟਾਲਮਟੋਲ ਹੀ ਕਰਦੇ ਰਹੇ। ਕਈ ਦਿਨਾਂ ਤੋਂ ਸਿਰਫ ਸ਼ੋਰੂਮ ਦੇ ਚੱਕਰ ਕੱਟਵਾਉਂਦੇ ਰਹੇ। ਇਹੀ ਨਹੀਂ, ਇੱਕ ਕਰਮਚਾਰੀ ਨੇ ਉਨ੍ਹਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਤਾਂ ਗੱਡੀ ‘ਤੇ ‘ਚਾਰਾ ਹੀ ਢੋਅ ਲਵੋ’।

ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੀ ਨਵੀਂ ਇਨੋਵਾ ‘ਤੇ ਚਾਰਾ ਲੱਦਿਆ ਅਤੇ ਬਲਦ ਤੋਂ ਖਿਚਵਾਉਂਦੇ ਹੋਏ ਸ਼ੋਰੂਮ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜ ਮਹੀਨੇ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ, ਇਸ ਲਈ ਉਨ੍ਹਾਂ ਨੇ ਇਸੇ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ।

ਦਵਿੰਦਰਪਾਲ ਅਨੁਸਾਰ, ਆਰ.ਸੀ. ਬਣਵਾਉਣ ਲਈ ਚੰਡੀਗੜ੍ਹ ਆਰ.ਟੀ.ਓ. ਦਫ਼ਤਰ ਨਾਲ ਸੰਪਰਕ vi ਕੀਤਾ, ਪਰ ਉੱਥੇ ਬਿਲਿੰਗ ਰਾਸ਼ੀ ਅਤੇ ਆਰ.ਟੀ.ਓ. ਰਿਕਾਰਡ ਵਿੱਚ ਦਰਜ ਰਾਸ਼ੀ ਵਿੱਚ ਫ਼ਰਕ ਦੱਸਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬਿੱਲ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਗੱਡੀ ਦੀ ਰਜਿਸਟ੍ਰੇਸ਼ਨ ਸੰਭਵ ਹੋਵੇਗੀ। ਗਾਹਕ ਦਾ ਦੋਸ਼ ਹੈ ਕਿ ਮੋਗਾ ਵਿੱਚ ਬਿਲਿੰਗ ਦੀ ਵਿਵਸਥਾ ਨਾ ਹੋਣ ਕਰਕੇ ਬਿੱਲ ਲੁਧਿਆਣਾ ਤੋਂ ਬਣਾਇਆ ਜਾਂਦਾ ਹੈ ਅਤੇ ਇਸੇ ਵਜ੍ਹਾ ਨਾਲ ਸਮੱਸਿਆ ਵਧੀ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies