HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

 

ਸ਼੍ਰੋਮਣੀ ਅਕਾਲੀ ਦਲ ਨੇ ਮਸੀਹ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਐਲਾਨਿਆ; ਪੜ੍ਹੋ ਸੂਚੀ

ਚੰਡੀਗੜ੍ਹ 21 ਅਗਸਤ (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਘੱਟ ਗਿਣਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਿੱਚ ਯੋਗ ਸਨਮਾਨ ਦੇਣ ਵਾਸਤੇ ਹਰ ਹਲਕੇ ਵਿੱਚ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਘੱਟ ਗਿਣਤੀਆਂ ਪ੍ਰਤੀ ਉਸਾਰੂ ਵਿਚਾਰਧਾਰਾ ਕਰਕੇ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਕ੍ਰਿਸ਼ਚਨ ਅਤੇ ਮੁਸਲਿਮ ਆਗੂ ਵਧੀਆਂ ਸੇਵਾਵਾਂ ਕਰ ਰਹੇ ਹਨ।

ਇਸ ਲਈ ਹਰ ਹਲਕੇ ਵਿੱਚ ਇੱਕ—ਇੱਕ ਹਲਕਾ ਪ੍ਰਧਾਨ ਨਿਯੁਕਤ ਕਰਕੇ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਦੀਆਂ ਜਥੇਬੰਦਕ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਅੱਜ ਇਸ ਸਬੰਧ ਵਿੱਚ ਸ਼ੁਰੂਆਤ ਕਰਦਿਆਂ ਪੰਜਾਬ ਦੇ 15 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕ੍ਰਿਸ਼ਚਨ ਭਾਈਚਾਰੇ ਦੇ ਹਲਕਾ ਪ੍ਰਧਾਨ ਅਤੇ 19 ਵਿਧਾਨ ਸਭਾ ਹਲਕਿਆਂ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਕੀ ਹਲਕਿਆਂ ਦੇ ਨਾਵਾਂ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਜਿਹਨਾਂ ਆਗੂਆਂ ਨੂੰ ਅੱਜ ਹਲਕਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਹਲਕਾ ਪ੍ਰਧਾਨ ਕ੍ਰਿਸ਼ਚਨ ਭਾਈਚਾਰਾ:
ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸੂਰਜ ਪ੍ਰਕਾਸ਼ ਅਵਾਂਖੀ ਗੇਟ, ਸੁਜਾਨਪੁਰ ਮਦਨ ਲਾਲ ਹਰੀਅਲ, ਹਰਗੋਬਿੰਦਪੁਰ ਰਮੇਸ਼ ਆਜਾਦ ਪੰਜਗਰਾਈਆਂ, ਲੁਧਿਆਣਾ (ਸੈਂਟਰਲ) ਸੁਨੀਲ ਡੈਨਿਸ ਸਟੀਫਨ, ਰੂਪਨਗਰ ਸੁਨੀਲ ਕੁਮਾਰ ਪੌਲ, ਰਾਮਪੁਰਾ ਫੂਲ ਖਜਾਨ ਰਾਮ, ਫਾਜਲਿਕਾ ਸੁਖਵਿੰਦਰ ਸੁੱਖਾ ਮੌਜਮ, ਸ਼ਾਹਕੋਟ ਵਿਜੈ ਕੁਮਾਰ ਬਘੇਲਾ, ਬਠਿੰਡਾ (ਸ਼ਹਿਰ) ਵਿਸ਼ਾਲ ਮਸੀਹ, ਸ਼੍ਰੀ ਚਮਕੌਰ ਸਾਹਿਬ ਸੁਖਦੇਵ, ਅੰਮ੍ਰਿਤਸਰ (ਈਸਟ) ਡਾ ਬਿੱਲਾ ਮਸੀਹ, ਜਲੰਧਰ (ਨੌਰਥ) ਪਵਨ ਸਹੋਤਾ, ਸਮਾਣਾ ਰਵੀ ਮਸੀਹ, ਭਦੌੜ ਸੁਖਵਿੰਦਰ ਪਾਸਟਰ ਅਤੇ ਹਲਕਾ ਗੁਰਦਾਸਪੁਰ ਤੋਂ ਵਿਕਟਰ ਮਸੀਹ ਦੇ ਨਾਮ ਸ਼ਾਮਲ ਹਨ।

ਹਲਕਾ ਪ੍ਰਧਾਨ ਮੁਸਲਿਮ ਭਾਈਚਾਰਾ :
ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਰਫੀਕ ਮੁਹੰਮਦ ਢਾਂਗੂ ਸਰਾ, ਹਰਗੋਬਿੰਦਪੁਰ ਨਿਯਾਮਤ ਅਲੀ ਭੱਟੀਵਾਲ, ਜਲਾਲਾਬਾਦ ਮੁਹੰਮਦ ਤਨਵੀਰ, ਲੁਧਿਆਣਾ (ਸੈਂਟਰਲ) ਸ਼ਾਹਿਦ ਸ਼ੈਫੀ, ਰਾਮਪੁਰਾ ਫੂਲ ਰਮਜਾਨ ਖਾਨ, ਫਾਜਲਿਕਾ ਮੁਰਾਦ ਖਾਨ ਚੁਆੜਿਆਂਵਾਲੀ, ਦੀਨਾਨਗਰ ਲਾਲ ਹੁਸੈਨ ਰਾਉੂਵਾਲਾ, ਬਠਿੰਡਾ (ਸ਼ਹਿਰ) ਸਲੀਮ ਮੁਹੰਮਦ ਗੁਰੂ ਨਾਨਕਪੁਰਾ ਮੁਹੱਲਾ, ਚਮਕੌਰ ਸਾਹਿਬ ਮਜੀਦ ਖਾਨ ਮੋਰਿੰਡਾ, ਰੂਪਨਗਰ ਕਰਮਦੀਨ ਅਨਾਜ ਮੰਡੀ, ਅੰਮ੍ਰਿਤਸਰ (ਈਸਟ) ਨਸੀਰ , ਮੌੜ ਸਲੀਮ ਖਾਨ, ਜਲੰਧਰ (ਨੌਰਥ) ਮੁਹੰਮਦ ਜਾਵੀਰ ਆਲਮ, ਫਿਰੋਜਪੁਰ (ਦਿਹਾਤੀ) ਕਰਮਦੀਨ, ਫਗਵਾੜਾ ਵਾਸਿਮ ਅਹਿਮਦ, ਨਾਭਾ ਇਰਫਾਨ ਖਾਨ ਕਰਤਾਰਪੁਰ ਮੁਹੱਲਾ, ਦਿੜਬਾ ਸੁਦਾਗਰ ਖਾਨ, ਭਦੌੜ ਡਾ. ਇਕਬਾਲ ਮੁਹੰਮਦ ਅਤੇ ਭੁਚੋਂ ਮੰਡੀ ਤੋਂ ਸ਼ੇਰ ਅਲੀ ਦੇ ਨਾਮ ਸ਼ਾਮਲ ਹਨ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies