HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

 

Punjab ‘ਚ ਜਨਗਣਨਾ-2027 ਲਈ ਜਾਗਰੂਕਤਾ ਮੁਹਿੰਮ ਸ਼ੁਰੂ, 9 ਡਿਜੀਟਲ ਵੈਨਾਂ ਰਵਾਨਾ

– 1 ਦਸੰਬਰ ਤੋਂ ਸ਼ੁਰੂ ਹੋਵੇਗੀ ਜਨਗਣਨਾ
– 16 ਨਵੰਬਰ ਤੋਂ ਲੋਕ ਘਰ ਬੈਠੇ ਭਰ ਸਕਣਗੇ ਜਨਗਣਨਾ ਦੇ 40 ਸਵਾਲਾਂ ਦੇ ਜਵਾਬ

ਚੰਡੀਗੜ੍ਹ, 11 ਨਵੰਬਰ 2026 - ਪੰਜਾਬ ਵਿੱਚ ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ। ਲੋਕਾਂ ਨੂੰ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਅੱਜ ਬੁੱਧਵਾਰ ਨੂੰ ਚੰਡੀਗੜ੍ਹ ਤੋਂ 9 ਵਿਸ਼ੇਸ਼ ਡਿਜੀਟਲ ਐਲਈਡੀ ਵੈਨਾਂ ਰਵਾਨਾ ਕੀਤੀਆਂ ਗਈਆਂ। ਜਨਗਣਨਾ ਸੰਚਾਲਨ ਨਿਰਦੇਸ਼ਾਲਾ, ਪੰਜਾਬ ਦੀ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਹਰੀ ਝੰਡੀ ਦਿਖਾ ਕੇ ਇਨ੍ਹਾਂ ਵੈਨਾਂ ਨੂੰ ਰਵਾਨਾ ਕੀਤਾ।

ਇਹ ਵੈਨਾਂ ਸੂਬੇ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਪਹੁੰਚ ਕੇ ਲੋਕਾਂ ਨੂੰ ਜਨਗਣਨਾ ਨਾਲ ਸਬੰਧਤ ਜਾਣਕਾਰੀ ਦੇਣਗੀਆਂ। ਇਨ੍ਹਾਂ ’ਤੇ ਐਲਈਡੀ ਸਕਰੀਨਾਂ ਰਾਹੀਂ ਜਾਗਰੂਕਤਾ ਸੰਦੇਸ਼ ਦਿਖਾਏ ਜਾਣਗੇ। ਇਸ ਤੋਂ ਇਲਾਵਾ ਵੈਨਾਂ ’ਤੇ ਕਿਊਆਰ ਕੋਡ ਵੀ ਲਗਾਏ ਗਏ ਹਨ, ਜਿਨ੍ਹਾਂ ਨੂੰ ਸਕੈਨ ਕਰਕੇ ਨਾਗਰਿਕ ਸਿੱਧੇ ਕੌਮੀ ਜਨਗਣਨਾ ਪੋਰਟਲ ’ਤੇ ਪਹੁੰਚ ਸਕਣਗੇ ਅਤੇ ਆਪਣੀ ਜਾਣਕਾਰੀ ਆਨਲਾਈਨ ਦਰਜ ਕਰ ਸਕਣਗੇ। ਇਸ ਮੁਹਿੰਮ ਵਿੱਚ ਆਡੀਓ-ਵਿਜ਼ੂਅਲ ਸਾਧਨਾਂ ਦੀ ਵੀ ਵਰਤੋਂ ਕੀਤੀ ਜਾਵੇਗੀ।

ਜਨਗਣਨਾ ਦੇ ਦੂਜੇ ਪੜਾਅ ਤਹਿਤ ਪੰਜਾਬ ਵਿੱਚ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 16 ਤੋਂ 30 ਨਵੰਬਰ ਤੱਕ ਲੋਕਾਂ ਨੂੰ ਸਵੈ-ਗਣਨਾ (ਸੈਲਫ ਐਨਿਊਮਰੇਸ਼ਨ) ਦਾ ਵਿਕਲਪ ਦਿੱਤਾ ਗਿਆ ਹੈ। ਇਸ ਦੌਰਾਨ ਨਾਗਰਿਕ https://se.census.gov.in ’ਤੇ ਜਾ ਕੇ ਜਨਗਣਨਾ ਨਾਲ ਜੁੜੇ 40 ਸਵਾਲਾਂ ਦੇ ਜਵਾਬ ਖੁਦ ਆਨਲਾਈਨ ਭਰ ਸਕਣਗੇ। ਵਿਭਾਗ ਅਨੁਸਾਰ ਸਵੈ-ਗਣਨਾ ਲਈ ਉਪਲਬਧ ਪੋਰਟਲ 30 ਨਵੰਬਰ ਨੂੰ ਬੰਦ ਹੋ ਜਾਵੇਗਾ। ਇਸ ਲਈ ਚਾਹਵਾਨ ਨਾਗਰਿਕ ਨਿਰਧਾਰਤ ਸਮੇਂ ਅੰਦਰ ਆਪਣੀ ਜਾਣਕਾਰੀ ਆਨਲਾਈਨ ਦਰਜ ਕਰ ਸਕਦੇ ਹਨ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies