ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਮੁਹਿੰਮ ਤਹਿਤ ਸਮਰਾਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਦੇ ਐੱਸ.ਐੱਚ.ਓ. ਪਵਿੱਤਰ ਸਿੰਘ ਦੇ ਮੁਤਾਬਕ, ਸਮਰਾਲਾ ਪੁਲਿਸ ਐਸਐਸਪੀ ਖੰਨਾ ਡਾ. ਜੋਤੀ ਯਾਦਵ ਬੈਂਸ ਅਤੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਨਸ਼ਾ ਵਿਰੁੱਧ ਕਾਰਵਾਈ ਕਰ ਰਹੀ ਹੈ।
ਪ੍ਰਾਰੰਭਿਕ ਜਾਂਚ ਦੌਰਾਨ ਸਮਰਾਲਾ ਪੁਲਿਸ ਨੇ ਹੇਡੋਂ ਚੌਂਕੀ ਨੇੜੇ ਨਾਕਾਬੰਦੀ ਕਰਕੇ ਇੱਕ ਬੱਸ ਵਿਚੋਂ ਉਤਰ ਰਹੀਆਂ ਦੋ ਮਹਿਲਾਵਾਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਨਸ਼ਾ ਤਸਕਰਾਂ ਦੀ ਪਛਾਣ ਇਕਬਾਲ ਕੌਰ (20, ਹਾਕਮ ਸਿੰਘ ਵਾਲਾ, ਬਠਿੰਡਾ) ਅਤੇ ਅਮਰਪ੍ਰੀਤ ਕੌਰ (ਬਰਨਾਲਾ) ਵਜੋਂ ਹੋਈ।
ਐੱਸ.ਐੱਚ.ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵਾਂ ਮਹਿਲਾਵਾਂ ਪਿਛਲੇ ਵਿਆਹ ਤੋਂ ਤਲਾਕਸ਼ੁਦਾ ਹਨ ਅਤੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਨਸ਼ਾ ਸਪਲਾਈ ਕਰਨ ਆ ਰਹੀਆਂ ਸਨ। ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ। ਅਗਲੀ ਕਾਰਵਾਈ ਜਾਰੀ ਹੈ।

