ਪੰਜਾਬ ਵਿਚ ਜਲਦੀ ਹੀ ਇਕ ਹੋਰ Airport ਖੁੱਲ੍ਹਣ ਦਾ ਰਾਹ ਪੱਧਰਾ ਹੋ ਸਕਦਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਹੈ ਕਿ ਬਿਊਰੋ ਆਫ਼ ਸਿਵਿਲ ਏਵੀਏਸ਼ਨ ਸਿਕਿਊਰਿਟੀ ਹਲਵਾਰਾ ਏਅਰਪੋਰਟ ਦੀ ਬਿਲਡਿੰਗ ਕਲੀਯਰੇਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਏਅਰਪੋਰਟ ਦਾ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ।
ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਏਅਰਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ। ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਵਿਚ ਲਿਖਿਆ, "ਲੰਮੀ ਮਿਹਨਤ ਅਤੇ ਲੁਧਿਆਣਾ ਵਾਸੀਆਂ ਦੀ ਲੰਮੀ ਉਡੀਕ ਤੋਂ ਬਾਅਦ, ਬਿਊਰੋ ਆਫ਼ ਸਿਵਿਲ ਏਵੀਏਸ਼ਨ ਸਿਕਿਊਰਿਟੀ (BCAS) ਹਲਵਾਰਾ ਏਅਰਪੋਰਟ ਦੀ ਬਿਲਡਿੰਗ ਕਲੀਯਰੇਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਮੇਰੀ ਲੰਮੇ ਸਮੇਂ ਤੋਂ ਇਹੀ ਇੱਛਾ ਰਹੀ ਹੈ ਕਿ ਲੁਧਿਆਣਾ ਨੂੰ ਇਹ ਸੋਗਾਤ ਮਿਲੇ — ਹੁਣ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ। ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ — ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ।"