ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਦੌਰੇ'ਤੇ ਹਨ। ਇਸ ਦੌਰਾਨ ਸੀਐਮ ਮਾਨ ਧੂਰੀ ਦੇ ਪਿੰਡਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਖ਼ਬਰਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਸੌਂਪਣਗੇ। ਇਹ ਚੈੱਕ ਪਿੰਡਾਂ ਦੇ ਵਿਕਾਸ ਮਿਸ਼ਨ ਤਹਿਤ ਵੰਡੇ ਜਾਣਗੇ। CM ਮਾਨ ਅੱਜ ਵੰਡਣਗੇ ₹25.89 ਕਰੋੜ ਦੇ ਚੈਕ, 314 ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ।ਪੰਚਾਇਤਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਨਾਲ ਪਿੰਡਾਂ ਦੀਆਂ ਸੜਕਾਂ, ਪਾਰਕਾਂ, ਧਰਮਸ਼ਾਲਾਵਾਂ, ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰਿਆਂ ਵਰਗੀਆਂ ਸਹੂਲਤਾਂ ਦੀ ਵੀ ਸ਼ੁਰੂਆਤ ਹੋਵੇਗੀ।
ਧੂਰੀ ਦੇ ਪਿੰਡਾਂ ਨੂੰ ਅੱਜ ਮਿਲੇਗਾ ਵੱਡਾ ਤੋਹਫਾ! CM ਮਾਨ ਇਨ੍ਹਾਂ ਵਿਕਾਸ ਕਾਰਜਾਂ ਲਈ ਸੌਂਪਣਗੇ ਚੈਕ
July 21, 2025
0
Tags