ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵਰਾਤਰੀ ਦੇ ਮੌਕੇ ’ਤੇ ਟਵੀਟ ਕਰ ਕੇ ਘੋਸ਼ਣਾ ਕੀਤੀ ਕਿ ਮੋਦੀ ਸਰਕਾਰ ਦੇ ਜੀ.ਐਸ.ਟੀ. ਸੁਧਾਰ ਹੁਣ ਪੂਰੇ ਦੇਸ਼ ਵਿੱਚ ਲਾਗੂ ਹੋ ਗਏ ਹਨ। ਇਸ ਸੁਧਾਰ ਦੇ ਤਹਿਤ 390 ਤੋਂ ਵੱਧ ਵਸਤੂਆਂ ’ਤੇ ਟੈਕਸਾਂ ਵਿੱਚ ਇਤਿਹਾਸਕ ਘਟਾਓ ਕੀਤਾ ਗਿਆ ਹੈ। ਭੋਜਨ, ਘਰੇਲੂ ਸਾਮਾਨ, ਆਟੋਮੋਬਾਈਲ, ਖੇਤੀਬਾੜੀ, ਸਿੱਖਿਆ, ਸਿਹਤ, ਬੀਮਾ, ਖਿਡੌਣੇ ਅਤੇ ਦਸਤਕਾਰੀ ਵਰਗੇ ਖੇਤਰਾਂ ’ਚ ਲੋਕਾਂ ਨੂੰ ਬੇਮਿਸਾਲ ਰਾਹਤ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਬੱਚਤ ਅਤੇ ਜੀਵਨ ਸ਼ੈਲੀ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ।