ਲਹਿਰਾਗਾਗਾ ਦੇ ਪਿੰਡ ਲਦਾਲ ਵਿੱਚ ਹਾਲ ਹੀ ਦੇ ਭਾਰੀ ਮੀਂਹ ਨੇ ਲੋਕਾਂ ਦੇ ਜੀਵਨ ‘ਤੇ ਭਾਰੀ ਅਸਰ ਪਾਇਆ ਹੈ। ਮੀਂਹ ਕਾਰਨ ਕਈ ਘਰਾਂ ਦੀਆਂ ਕੰਧਾਂ ‘ਚ ਤਰੇੜਾਂ ਪੈ ਗਈਆਂ ਹਨ ਤੇ ਕੁਝ ਦੀਆਂ ਛੱਤਾਂ ਵੀ ਢਹਿ ਗਈਆਂ। ਇਸੀ ਕਹਿਰ ਦਾ ਸ਼ਿਕਾਰ ਸੁਖਦੇਵ ਸਿੰਘ ਦਾ ਪਰਿਵਾਰ ਵੀ ਬਣਿਆ, ਜੋ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਉਸਦੀ ਪਤਨੀ ਗਰਭਵਤੀ ਹੈ ਅਤੇ ਦੋ ਛੋਟੇ ਬੱਚਿਆਂ ਨਾਲ ਉਹ ਬੇਘਰ ਹੋ ਗਿਆ ਹੈ।
ਸੋਸ਼ਲ ਮੀਡੀਆ ‘ਤੇ ਇਸ ਪਰਿਵਾਰ ਦੀ ਦੁਰਵਸਥਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਹਿਰਾਗਾਗਾ ਪੁਲਿਸ ਮਦਦ ਲਈ ਅੱਗੇ ਆਈ ਹੈ। ਪੁਲਿਸ ਨੇ ਸੁਖਦੇਵ ਸਿੰਘ ਲਈ ਨਵਾਂ ਘਰ ਬਣਾਉਣ ਦਾ ਫੈਸਲਾ ਲਿਆ ਹੈ। ਇਸ ਸਮੇਂ ਤੱਕ ਇਹ ਪਰਿਵਾਰ ਪਿੰਡ ਦੀ ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ ਹੈ, ਪਰ ਜਲਦੀ ਹੀ ਉਨ੍ਹਾਂ ਲਈ ਨਵਾਂ ਘਰ ਖੜ੍ਹਾ ਕੀਤਾ ਜਾਵੇਗਾ।