ਗੋਰਾਇਆ ਪੁਲਿਸ ਸਟੇਸ਼ਨ ਦੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐੱਸ. ਐੱਚ. ਓ. ਸਿਕੰਦਰ ਸਿੰਘ ਵਿਰਕ ਦੇ ਕਹਿਣ ਮੁਤਾਬਕ, 12-13 ਸਤੰਬਰ ਦੀ ਰਾਤ ਨੂੰ ਉਨ੍ਹਾਂ ਨੂੰ ਖ਼ੁਫ਼ੀਆ ਸੂਚਨਾ ਮਿਲੀ। ਇਸ ਤੇ ਐੱਸ. ਐੱਸ. ਆਈ. ਅਮਨਦੀਪ ਚੌਂਕੀ ਇੰਚਾਰਜ ਅਤੇ ਗੋਰਾਇਆ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਦਿਆਂ ਪੀ.ਬੀ-04-ਏ.ਏ-5700 ਨੰਬਰ ਦੀ ਫਾਰਚੂਨਰ ਗੱਡੀ ਨੂੰ ਰੋਕਿਆ। ਗੱਡੀ ਵਿੱਚ ਤਿੰਨ ਨੌਜਵਾਨ ਸਵਾਰ ਸਨ।
ਜਾਂਚ ਦੌਰਾਨ, ਤਿੰਨਾਂ ਵਿਅਕਤੀਆਂ ਨੇ ਆਪਣਾ ਪਰਚੇ ਜਾਣ ਪੜਤਾਲ ਦੱਸੀ:
ਸ਼ੁਭਮ ਪੁੱਤਰ ਕੁਲਦੀਪ ਰਾਏ, ਵਾਸੀ ਅਜੋਵਾਲ, ਜ਼ਿਲ੍ਹਾ ਹੁਸ਼ਿਆਰਪੁਰ
ਹਰਮਨ ਸਿੰਘ ਪੁੱਤਰ ਦਿਲਬਾਗ ਸਿੰਘ, ਵਾਸੀ ਪਿੰਡ ਹੁਸੈਨਪੁਰ, ਜ਼ਿਲ੍ਹਾ ਹੁਸ਼ਿਆਰਪੁਰ
ਕਰਨ ਕੁਮਾਰ ਪੁੱਤਰ ਰਵੀ ਕੁਮਾਰ, ਵਾਸੀ ਪਿੰਡ ਅਜੋਵਾਲ, ਜ਼ਿਲ੍ਹਾ ਹੁਸ਼ਿਆਰਪੁਰ
ਜਾਂਚ ਦੌਰਾਨ ਗੱਡੀ ਵਿੱਚੋਂ ਭਾਰੀ ਮਾਤਰਾ ਵਿੱਚ ਹਵਾਲਾ ਰਕਮ ਬਰਾਮਦ ਹੋਈ, ਜਿਸ ਦੀ ਕੁੱਲ ਰਕਮ 56,61,000 ਰੁਪਏ ਨਿਕਲੀ। ਤਿੰਨਾਂ ਵਿਅਕਤੀਆਂ ਨੇ ਦੱਸਿਆ ਕਿ ਇਹ ਪੈਸੇ ਦੁਬਈ ਵਿਚ ਰਹਿਣ ਵਾਲੇ ਥਾਮਸ ਸਾਲਵੀ ਵੱਲੋਂ ਭੇਜੇ ਗਏ ਸਨ, ਜੋ ਵੱਖ-ਵੱਖ ਦੇਸ਼ਾਂ ਵਿਚ ਹਵਾਲਾ ਕਾਰੋਬਾਰ ਚਲਾਉਂਦਾ ਹੈ।
ਜਾਂਚ ਵਿੱਚ ਪਤਾ ਲੱਗਾ ਕਿ 10 ਰੁਪਏ ਦੇ ਨੋਟਾਂ ਨੂੰ ਅੱਧਾ ਕੱਟ ਕੇ ਭੇਜਿਆ ਗਿਆ ਸੀ। ਇਸ ਸਬੰਧੀ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ। 56,61,000 ਰੁਪਏ ਜ਼ਬਤ ਕਰ ਲਈਏ ਗਏ ਅਤੇ ਤਿੰਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। 15 ਸਤੰਬਰ ਤੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜੇ ਪੁੱਛਗਿੱਛ ਦੌਰਾਨ ਹੋਰ ਸਬੂਤ ਮਿਲਦੇ ਹਨ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।