ਚੰਡੀਗੜ੍ਹ:- ਪੰਜਾਬ ਸਰਕਾਰ ਪੰਜਾਬ ਚ ਕੁਦਰਤ ਦੇ ਕਹਿਰ ਕਾਰਨ ਹੋਈ ਹੜ੍ਹਾਂ ਕਾਰਨ ਤਬਾਹੀ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੀੜਿਤ ਲੋਕਾਂ ਨੂੰ ਬਣਦਾ ਮੁਆਵਜਾ ਦੇਣ ਲਈ ਪੈਕਜ ਨਾ ਐਲਾਨਣ ਕਾਰਨ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਜਾ ਰਹੀ ਹੈ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਨੁਸਾਰ ਇਹ ਵਿਧਾਨ ਸਭਾ ਦਾ ਸੈਸ਼ਨ 26 ਸਤੰਬਰ ਦਾ ਦਿਨ ਹੋ ਸਕਦਾ ਹੈ ਭਾਵੇਂ ਕਿ ਮੁੱਖ ਮੰਤਰੀ ਦਫਤਰ ਵੱਲੋਂ ਅੱਜ ਦੀ ਅਧਿਕਾਰਤ ਤੌਰ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਗਈ । ਪਤਾ ਲੱਗਾ ਹੈ ਕਿ ਸੈਸ਼ਨ ਦੀਆਂ ਤਰੀਕਾਂ ਦਾ ਵੀ ਵਾਧਾ ਹੋ ਸਕਦਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕੈਬਨਿਟ ਵੱਲੋਂ ਸਪੈਸ਼ਲ ਸੈਸ਼ਨ ਬਣਾਉਣ ਲਈ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਨਵੰਬਰ ਚ ਸਪੈਸ਼ਲ ਸੈਸ਼ਨ ਲਈ ਐਲਾਨ ਕੀਤਾ ਹੋਇਆ ਹੈ ਪਰ ਹੁਣ ਇਹ ਹੜਾਂ ਨੂੰ ਲੈ ਕੇ ਸਪੈਸ਼ਲ ਸੈਸ਼ਨ ਵੱਖਰਾ ਹੋਵੇਗਾ ।