ਚੰਡੀਗੜ੍ਹ:- ਪਟਿਆਲਾ ਪੁਲਿਸ ਵੱਲੋਂ ਕਰਨਾਲ ਤੋਂ ਹਿਰਾਸਤ ਵਿੱਚ ਲਏ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।
ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਪਠਾਨਮਾਜਰਾ ਨੂੰ ਜਿਉਂ ਹੀ ਹਿਰਾਸਤ ਚ ਲੈ ਕੇ ਪੰਜਾਬ ਪੁਲਿਸ ਦੀ ਟੁਕੜੀ ਗੱਡੀ ਵੱਲ ਨੂੰ ਵੱਧ ਰਹੀ ਸੀ ਤਾਂ ਉਹ ਇੱਕ ਸਕਾਰਪੀਓ ਗੱਡੀ ਚ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ ਤੇ ਇਸ ਸਮੇਂ ਪੁਲਿਸ ਨੇ ਪਿੱਛਾ ਕੀਤਾ ਤਾਂ ਪਠਾਣ ਮਾਜਰਾ ਦੇ ਸਾਥੀਆਂ ਨੇ ਪੁਲਿਸ ਦੇ ਫਾਇਰਿੰਗ ਕੀਤੀ ਜਿਸ ਵਿੱਚ ਇੱਕ ਪੁਲਿਸ ਦਾ ਨੌਜਵਾਨ ਗੋਲੀ ਨਾਲ ਜਖਮੀ ਹੋ ਗਿਆ । ਦੱਸਿਆ ਜਾਂਦਾ ਹੈ ਕਿ ਉਸਦੇ ਸਾਥੀਆਂ ਕੋਲ ਇੱਕ ਫੋਰਚੂਨਰ ਵੀ ਸੀ ਜਿਸ ਨੂੰ ਉਹਨ੍ਾਂ ਨੇ ਪਹਿਲਾਂ ਪੁਲਿਸ ਦੀ ਟੁਕੜੀ ਉੱਪਰ ਚੜ੍ਾਇਆ ।
ਪੁਲਿਸ ਹੁਣ ਉਸਦਾ ਪਿੱਛਾ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿ ਪੁਲਿਸ ਟੁਕੜੀ ਦੀ ਅਗਵਾਈ ਐਨਕਾਊਂਟਰ ਸਫੈਸਲਿਸਟ ਡੀਐਸ ਪੀ ਬਿਕਰਮ ਬਰਾੜ ਕਰ ਰਹੇ ਹਨ ।